00:00
03:48
Jeremy
ਹਾਂ...
ਹਾਂ...
ਹਾਂ...
ਮੈਨੂੰ ਮੰਗਣਾ ਨਹੀਂ ਆਉਂਦਾ ਰੱਬ ਤੋਂ
ਪਰ ਫਿਰ ਵੀ ਹਾਂ ਕੋਸ਼ਿਸ਼ ਕਰਦੀ
ਤੈਨੂੰ ਸਰ ਕੇ ਲਕੋਲਾਂ ਜੱਗ ਤੋਂ
ਬੜੇ ਚਿਰ ਦੀ ਹਾਂ ਕੋਸ਼ਿਸ਼ ਕਰਦੀ
ਤੂੰ ਮਰਜ਼ ਦੀ ਰਮਜ਼ ਬਣ ਗਿਆ ਵੇ
ਤੇਰੇ ਬਿਨ ਸਾਹ ਦੁਸ਼ਵਾਰ ਲੱਗੇ
ਤੂੰ ਹਰਫ਼ ਦੇ ਲਫ਼ਜ਼ ਬਣ ਗਿਆ ਵੇ
ਤੇਰੇ ਬਿਨ
ਚਾਹ ਦੁਸ਼ਵਾਰ ਲੱਗੇ
ਵੇ ਮੁੱਖ ਤੇਰਾ ਜਾਪੇ ਚੰਨ ਜੇਹਾ
ਤੈਨੂੰ ਦੱਸ ਕਿੱਦਾਂ ਮੁਟਿਆਰ ਲੱਗੇ?
ਵੇ ਮੁੱਖ ਤੇਰਾ ਜਾਪੇ ਚੰਨ ਜੇਹਾ...
(ਵੇ ਮੁੱਖ ਤੇਰਾ)
(ਵੇ ਮੁੱਖ ਤੇਰਾ)
ਧੜਕਣ ਬਣ ਕੇ ਦਿਲ ਦੀ ਤੂੰ
ਪੁੱਛਦੈਂ "ਕੀ ਲੋੜ ਮੇਰੀ"
ਵੇ ਕਦੇ ਨਾ ਕਦੇ
ਕਿਧਰੇ ਨਾ ਕਿਧਰੇ
ਤੈਨੂੰ ਜਾਪੂ ਥੋੜ ਮੇਰੀ
ਅੱਖ ਲੱਗ ਜੇ ਰਾਤਾਂ ਨੂੰ ਕਿਧਰੇ
ਤੇਰੇ ਸੁਪਨੇ ਆਉਂਦੇ ਨੇ
ਨਹੀਂ ਤੇ ਖਿਆਲ ਤੇਰੇ ਕੂਲ਼ੇ ਹੱਥਾਂ ਤੋਂ
ਗੀਤ ਲਿਖਵਾਉਂਦੇ ਨੇ
ਕੋਈ ਅਰਸ਼ਾਂ ਦੇ ਤਾਰੇ ਵਰਗਾ ਤੂੰ
ਪਾਉਣਾ ਤੈਨੂੰ
ਬੱਸੋਂ ਬਾਹਰ ਲੱਗੇ
ਜਿੰਦ ਨੂੰ ਸਹਾਰੇ ਵਰਗਾ ਤੂੰ
ਖੋਣਾ ਤੈਨੂੰ
ਬੱਸੋਂ ਬਾਹਰ ਲੱਗੇ
ਵੇ ਮੁੱਖ ਤੇਰਾ ਜਾਪੇ ਚੰਨ ਜੇਹਾ
ਤੈਨੂੰ ਦੱਸ ਕਿੱਦਾਂ ਮੁਟਿਆਰ ਲੱਗੇ?
ਵੇ ਮੁੱਖ ਤੇਰਾ ਜਾਪੇ ਚੰਨ ਜੇਹਾ...
(ਵੇ ਮੁੱਖ ਤੇਰਾ)
(ਵੇ ਮੁੱਖ ਤੇਰਾ)
ਫਿਰਾਂ ਪੈੜਾਂ ਤੇਰੀਆਂ ਨੱਪਦੀ
ਬਾਰੇ ਤੇਰੇ ਸੁਣਿਆ ਜ਼ਮਾਨੋਂ
ਵੇ ਤੂੰ ਗੱਲਾਂ ਖਰੀਆਂ ਕਰਦੈਂ
ਤੇ ਨਾ ਮੁੱਕਰੇਂ ਚੰਦਰਿਆ ਜ਼ਬਾਨੋਂ
ਘੌਲ਼ ਨਾ ਕਰਦੀ
ਚੁਬਾਰੇ ਚੜ੍ਹਦੀ
ਜਦੋਂ ਕਦੇ ਤਾਰਾ ਟੁੱਟਿਆ ਅਸਮਾਨੋਂ
ਜੋੜਾਂ ਤਲ਼ੀਆਂ ਤੇਰੀ ਸੁੱਖ ਲਈ
ਇੰਨਾਂ ਕਰਦੀ ਅੱਲ੍ਹੜ ਤੇਰਾ ਜਾਨੋਂ
ਫਿਰਾਂ ਪੈੜਾਂ ਤੇਰੀਆਂ ਨੱਪਦੀ
ਬਾਰੇ ਤੇਰੇ ਸੁਣਿਆ ਜ਼ਮਾਨੋਂ
ਬਾਰੇ ਤੇਰੇ ਸੁਣਿਆ ਜ਼ਮਾਨੋਂ
ਬਾਰੇ ਤੇਰੇ...
ਪੂਰੀ ਕਰਲੂੰ ਦੁਆਵਾਂ ਕਰਕੇ
ਜਾਂ ਫਿਰ ਜੱਗ ਸਾਰੇ ਨਾਲ ਲੜਕੇ
ਪੂਰੀ ਕਰਲੂੰ ਦੁਆਵਾਂ ਕਰਕੇ
ਜਾਂ ਫਿਰ ਜੱਗ ਸਾਰੇ ਨਾਲ ਲੜਕੇ
ਇੱਕੋ ਰੀਝ ਦਿਲ ਦੀ ਰਹਿੰਦੀ ਆ
ਨਾਮ ਮੇਰੇ ਪਿੱਛੇ ਪਰਮਾਰ ਲੱਗੇ
ਵੇ ਮੁੱਖ ਤੇਰਾ ਜਾਪੇ ਚੰਨ ਜੇਹਾ
ਤੈਨੂੰ ਦੱਸ ਕਿੱਦਾਂ ਮੁਟਿਆਰ ਲੱਗੇ?
ਵੇ ਮੁੱਖ ਤੇਰਾ ਜਾਪੇ ਚੰਨ ਜੇਹਾ...